Pighan Soch Dian Magazine
ਪੀਂਘਾਂ ਸੋਚ ਦੀਆਂ ਸਾਹਿਤ ਮੰਚ ਦੇ “ਉਦੇਸ਼”
1. 31 ਅਕਤੂਬਰ 2020 ਨੂੰ ਇਹ ਮੰਚ ਸਾਰੇ ਨਵੇਂ ਲੇਖਕਾਂ ਨੂੰ ਉਭਾਰਣ ਲਈ ਬਣਾਇਆ ਗਿਆ ਸੀ, ਤਾਂ ਜੋ ਕਿ ਹਰ ਨਵੇਂ ਲੇਖਕ ਦੀ ਸਾਹਿਤ ਦੇ ਖੇਤਰ ਵਿੱਚ ਨਵੇਕਲੀ ਪਹਿਚਾਣ ਬਣ ਸਕੇ।
2. ਇਸ ਮੰਚ ਰਾਹੀਂ ਹਰ ਜ਼ਿਲ੍ਹੇ, ਹਰ ਤਹਿਸੀਲ, ਹਰ ਪਿੰਡ, ਹਰ ਸੂਬੇ, ਹਰ ਦੇਸ਼ ਦੇ ਲੇਖਕ ਨੂੰ ਪ੍ਰੋਤਸਾਹਿਤ ਕੀਤਾ ਜਾਂਦਾ ਹੈ।
3. ਇਸ ਮੰਚ ਰਾਹੀਂ ਸਕੂਲਾਂ ਕਾਲਜਾਂ ਵਿੱਚ ਕਵਿਤਾ, ਕਹਾਣੀ, ਸੁਹਾਗ, ਘੋੜੀਆਂ, ਬੋਲੀਆਂ, ਟੱਪੇ, ਕਿਤਾਬ ਚਰਚਾ, ਗੁਰਬਾਣੀ ਅਤੇ ਪੰਜਾਬੀ ਦੇ ਅੱਖਰਾਂ ਜਾਂ ਤੁੱਕਾਂ ਦੀ ਡਰਾਇੰਗ ਦੇ ਮੁਕਾਬਲੇ ਕਰਵਾਏ ਜਾਂਦੇ ਹਨ।
4. ਇਸ ਮੰਚ ਰਾਹੀਂ ਪੰਜਾਬੀ ਤੋਂ ਟੁੱਟ ਰਹੇ ਬੱਚਿਆਂ ਲਈ ਸੈਮੀਨਾਰ ਲਗਾਏ ਜਾਂਦੇ ਹਨ, ਜਿਸ ਵਿੱਚ ਬੱਚਿਆਂ ਨੂੰ ਪੰਜਾਬੀ ਬੋਲਣੀ, ਲਿਖਣੀ ਅਤੇ ਪੜ੍ਹਨੀ ਸਿਖਾਈ ਜਾਵੇਗੀ।
5. ਇਸ ਮੰਚ ਰਾਹੀਂ ਗੁਰਮਤਿ ਕਲਾਸਾਂ ਲਗਾ ਕੇ ਬੱਚਿਆਂ ਨੂੰ ਸ਼ੁੱਧ ਗੁਰਬਾਣੀ ਪੜ੍ਹਨੀ ਸਿਖਾਈ ਜਾ ਰਹੀ ਹੈ।
6. ਪੀਂਘਾਂ ਸੋਚ ਦੀਆਂ ਸਾਹਿਤ ਮੰਚ ਕਿਸੇ ਵੀ ਰਾਜਨੀਤੀ ਗਤੀਵਿਧੀ ਲਈ ਨਹੀਂ ਬਣਾਇਆ ਗਿਆ। ਇਸ ਮੰਚ ਦਾ ਉਦੇਸ਼ ਸਾਹਿਤ ਦੇ ਖੇਤਰ ਵਿੱਚ ਆਪਣਾ ਯੋਗਦਾਨ ਪਾਉਣਾ ਹੈ।
7. 31 ਅਕਤੂਬਰ ਨੂੰ ਸਲਾਨਾ ਸਮਾਗਮ ਕੀਤਾ ਜਾਂਦਾ ਹੈ, ਜਿਸ ਵਿੱਚ ਪੀਂਘਾਂ ਸੋਚ ਦੀਆਂ ਸਾਹਿਤ ਮੰਚ ਦੇ ਮੈਂਬਰਾਂ ਨੂੰ ਉਨਾਂ ਵੱਲੋਂ ਕੀਤੇ ਕਾਰਜਾਂ ਲਈ ਸਨਮਾਨਿਤ ਕੀਤਾ ਜਾਂਦਾ।
8. ਇਹ ਮੰਚ ਸਿਰਫ਼ ਪੰਜਾਬੀ ਲਿਖਤ ਨੂੰ, ਪੰਜਾਬੀ ਲੇਖਕ ਨੂੰ ਅਤੇ ਪੰਜਾਬੀ ਭਾਸ਼ਾ ਨੂੰ ਹੀ ਪ੍ਰਫੁਲਿਤ ਕਰਦਾ ਹੈ।
9. ਇਸ ਮੰਚ ਰਾਹੀਂ ਸਾਂਝੇ ਕਾਵਿ ਸੰਗ੍ਰਿਹ ਅਤੇ ਕਹਾਣੀ ਸੰਗ੍ਰਿਹ ਛਾਪ ਕੇ ਨਵੇਂ ਲੇਖਕਾਂ ਨੂੰ ਪਹਿਚਾਣ ਦਿੱਤੀ ਜਾਂਦੀ ਹੈ।
10. ਇਸ ਮੰਚ ਰਾਹੀਂ ਕਿਤਾਬਾਂ ਦਾ ਮੇਲਾ ਲਗਵਾਇਆ ਜਾਵੇਗਾ।
11. ਇਸ ਮੰਚ ਰਾਹੀਂ ਹਰ ਜਿਲ੍ਹੇ ਦੇ ਲੇਖਕਾਂ ਦਾ ਸਨਮਾਨ ਸਮਾਰੋਹ ਆਯੋਜਿਤ ਕੀਤਾ ਜਾਂਦਾ ਹੈ।
12. ਇਸ ਮੰਚ ਰਾਹੀਂ ਕਵੀ ਦਰਬਾਰ ਸਮਾਰੋਹ ਆਯੋਜਿਤ ਕੀਤੇ ਜਾਂਦੇ ਹਨ।
13. ਜਿਹੜੇ ਲੇਖਕ ਆਪਣੀ ਕਿਤਾਬ ਛਪਾਉਣ ਦੇ ਸਮਰੱਥ ਨਹੀਂ ਹਨ, ਉਨ੍ਹਾਂ ਦੀ ਕਿਤਾਬ ਮੰਚ ਵੱਲੋਂ ਕੋਈ ਮਾਇਕ ਸਹਯੋਗੀ ਦੀ ਮਦਦ ਨਾਲ ਨਿਸ਼ੁਲਕ ਛਪਾਈ ਜਾਵੇਗੀ।